ਕਬਾਇਲੀ ਵਿਕਾਸ | ਥੀਮ 2.0 | ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ, ਭਾਰਤ ਸਰਕਾਰ।

ਕਬਾਇਲੀ ਵਿਕਾਸ

Tribal Development

ਕਬਾਇਲੀ ਵਿਕਾਸ

ਪੂਰੇ ਭਾਰਤ ਵਿੱਚ ਕਬਾਇਲੀ ਭਾਈਚਾਰਿਆਂ ਨੇ ਸਾਡੇ ਦੇਸ਼ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੀ ਅਗਵਾਈ ਹੇਠ ਵੱਖ-ਵੱਖ ਪਹਿਲਕਦਮੀਆਂ ਰਾਹੀਂ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਗਿਆ ਹੈ।

2011 ਦੀ ਜਨਗਣਨਾ ਦੇ ਅਨੁਸਾਰ, ਭਾਰਤ ਵਿੱਚ ਕਬਾਇਲੀ ਆਬਾਦੀ 104 ਮਿਲੀਅਨ ਸੀ, ਜੋ ਦੇਸ਼ ਦੀ ਆਬਾਦੀ ਦਾ 8.6% ਬਣਦੀ ਹੈ। ਭਾਰਤ ਦੇ ਵਿਕਾਸਸ਼ੀਲ ਬਿਰਤਾਂਤ ਵਿੱਚ ਕਬਾਇਲੀ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਚੰਗੀ ਤਰ੍ਹਾਂ ਸਥਾਪਿਤ ਹੈ, ਭਾਵੇਂ ਇਹ ਆਜ਼ਾਦੀ ਦੇ ਘੋਲ, ਅੱਜ ਦੀਆਂ ਖੇਡਾਂ ਜਾਂ ਕਾਰੋਬਾਰ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਹੋਵੇ।

  • ਕਬਾਇਲੀ ਆਜ਼ਾਦੀ ਘੁਲਾਟੀਏ: 15 ਨਵੰਬਰ, ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ਭਾਰਤ ਦੀ ਆਜ਼ਾਦੀ ਅਤੇ ਵਿਕਾਸਸ਼ੀਲ ਭਵਿੱਖ ਲਈ ਆਦਿਵਾਸੀਆਂ ਦੇ ਵਿਸ਼ੇਸ਼ ਯੋਗਦਾਨ ਦੀ ਯਾਦ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਤਹਿਤ ਜਨਜਾਤੀ ਗੌਰਵ ਦਿਵਸ ਵਜੋਂ ਐਲਾਨਿਆ ਗਿਆ ਹੈ।
  • ਕਬਾਇਲੀ ਪਛਾਣ: ਕਬਾਇਲੀ ਪਛਾਣ ਦੇ ਵਿਲੱਖਣ ਚਿੰਨ੍ਹ ਸ਼ਹਿਰੀਕਰਨ ਦੇ ਕਾਰਨ ਨਿਰੰਤਰ ਖ਼ਤਰੇ ਵਿੱਚ ਜਾ ਰਹੇ ਹਨ। ਉਪਭਾਸ਼ਾਵਾਂ ਅਤੇ ਭਾਸ਼ਾਵਾਂ ਕਈ ਵਾਰ ਢੁੱਕਵੇਂ ਮੌਕਿਆਂ ਦੀ ਘਾਟ ਅਤੇ ਗੈਰ-ਅਭਿਆਸ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ।
  • ਕਬਾਇਲੀ ਸਿੱਖਿਆ: ਏਕਲਵਯ ਮਾਡਲ ਰਿਹਾਇਸ਼ੀ ਸਕੂਲ (EMRS) ਅਤੇ ਏਕਲਵਯ ਮਾਡਲ ਡੇ ਬੋਰਡਿੰਗ ਸਕੂਲ (EMDBS) ਆਦਿਵਾਸੀਆਂ ਵਿੱਚ ਸਿੱਖਿਆ ਦਾ ਮੁਹਾਂਦਰਾ ਬਦਲ ਰਹੇ ਹਨ। EMRS ਨੂੰ ਹੋਰ ਹੁਲਾਰਾ ਦੇਣ ਲਈ, ਇਹ ਫੈਸਲਾ ਕੀਤਾ ਗਿਆ ਹੈ ਕਿ ਸਾਲ 2022 ਤੱਕ, 50% ਤੋਂ ਵੱਧ ਅਨੁਸੂਚਿਤ ਕਬਾਇਲੀ ਆਬਾਦੀ ਅਤੇ ਘੱਟੋ-ਘੱਟ 20,000 ਆਦਿਵਾਸੀ ਵਿਅਕਤੀਆਂ ਵਾਲੇ ਹਰੇਕ ਬਲਾਕ ਵਿੱਚ ਇੱਕ ਈ.ਐਮ.ਆਰ.ਐਸ. ਹੋਵੇਗਾ।
  • ਕਬਾਇਲੀ ਉੱਦਮਤਾ: ਅਕਸਰ ਮੌਕਿਆਂ ਜਾਂ ਸਿੱਖਿਆ ਦੀ ਘਾਟ ਕਬਾਇਲੀ ਲੋਕਾਂ ਨੂੰ ਸੰਭਾਵੀ ਮੌਕਿਆਂ ਤੋਂ ਉਨ੍ਹਾਂ ਦੀ ਯੋਗਤਾ ਮੁਤਾਬਿਕ ਮੁੱਲ ਹਾਸਿਲ ਕਰਨ ਤੋਂ ਰੋਕਦੀ ਹੈ।
  • ਕਬਾਇਲੀ ਖੇਡਾਂ: ਦੁਤੀ ਚੰਦ (ਟਰੈਕ ਅਤੇ ਫੀਲਡ), ਮੈਰੀ ਕਾਮ (ਬਾਕਸਿੰਗ), ਬਾਈਚੁੰਗ ਭੂਟੀਆ (ਫੁੱਟਬਾਲ), ਲਾਲਰੇਮਸਿਆਮੀ (ਹਾਕੀ), ਬੀਰੇਂਦਰ ਲਾਕੜਾ (ਹਾਕੀ), ਡਾਂਗਮੇਈ ਗ੍ਰੇਸ (ਫੁੱਟਬਾਲ), ਥੋਨਾਕਲ ਗੋਪੀ (ਮੈਰਾਥਨ) ਕੁਝ ਨਾਂ ਹਨ ਜਿਨ੍ਹਾਂ ਨੇ ਸਾਨੂੰ ਕਬਾਇਲੀ ਖਿਡਾਰੀਆਂ ਦੀ ਜ਼ਬਰਦਸਤ ਪ੍ਰਤਿਭਾ ਨੂੰ ਜਾਨਣ ਦਾ ਇਕ ਮੌਕਾ ਦਿੱਤਾ ਹੈ। ਨਵੀਂ ਖੇਡ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਏਕਲਵਿਆ ਸਕੂਲਾਂ ਰਾਹੀਂ ਸੈਂਟਰ ਆਫ ਐਕਸੀਲੈਂਸ ਫਾਰ ਸਪੋਰਟਸ (ਸੀਓਈ ਫ ਸੋਰਟਸ) ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਇੱਥੇ ਬਹੁਤ ਸਾਰੀਆਂ ਦੇਸੀ ਖੇਡਾਂ ਹਨ ਜਿਵੇਂ ਕਿ ਮੱਲਖੰਬ, ਕਲਾਰੀਪਯਾਤੂ, ਗੱਤਕਾ, ਥੈਂਗ-ਟਾ, ਯੋਗਾਸਨ ਅਤੇ ਸਿਲੰਬਮ ਆਦਿ ਜੋ ਪੇਂਡੂ ਅਤੇ ਕਬਾਇਲੀ ਆਬਾਦੀ ਨਾਲ ਜੁੜੀਆਂ ਹੋਈਆਂ ਹਨ।

ਸੰਭਾਵੀ ਖੇਤਰ

  • ਕਬਾਇਲੀ ਪ੍ਰਤਿਭਾ ਖੋਜ: ਹੁਨਰ ਲੱਭਣ ਅਤੇ ਉਨ੍ਹਾਂ ਦੀ ਸਿਖਲਾਈ ਲਈ ਢੁੱਕਵੇਂ ਮੰਚ ਅਤੇ ਉੱਦਮ
  • ਉਪਭਾਸ਼ਾਵਾਂ ਅਤੇ ਭਾਸ਼ਾਵਾਂ: 2022-2032 ਦੇ ਵਿਚਕਾਰ ਦੀ ਮਿਆਦ ਨੂੰ ਯੂਨੈਸਕੋ ਦੁਆਰਾ ਸਵਦੇਸ਼ੀ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਦਹਾਕੇ ਵਜੋਂ ਐਲਾਨਿਆ ਗਿਆ ਹੈ। ਆਦਿਵਾਸੀ ਭਾਸ਼ਾਵਾਂ ਦੀ ਸੰਭਾਲ, ਅਭਿਆਸ ਅਤੇ ਪ੍ਰਸਿੱਧੀ ਦੇ ਆਲੇ-ਦੁਆਲੇ ਪ੍ਰੋਗਰਾਮ ਅਤੇ ਪਹਿਲਕਦਮੀਆਂ, ਸਾਹਿਤਕ ਅਤੇ ਹੋਰ ਸਮੱਗਰੀ ਸੰਪਤੀ ਸਿਰਜਣਾ 'ਤੇ ਧਿਆਨ ਕੇਂਦਰਿਤ।
  • ਸਿਹਤ ਅਤੇ ਪੋਸ਼ਣ: ਕਬਾਇਲੀ ਲੋਕਾਂ ਵਿੱਚ ਸਿਹਤ ਅਤੇ ਪੋਸ਼ਣ ਨਾਲ ਸਬੰਧਤ ਖਾਸ ਮੁੱਦਿਆਂ ਅਤੇ ਚਿੰਤਾਵਾਂ ਦੇ ਦੁਆਲੇ ਕੇਂਦਰਿਤ ਨਵੀਨਤਾਕਾਰੀ ਪ੍ਰੋਗਰਾਮ ਦੇ ਵਿਚਾਰ।
  • ਕਲਾ ਅਤੇ ਸੱਭਿਆਚਾਰ: ਭਾਰਤ ਭਰ ਦੇ ਕਬਾਇਲੀ ਭਾਈਚਾਰਿਆਂ ਦੀ ਅਟੁੱਟ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਯਤਨਾਂ ਦਾ ਪ੍ਰਦਰਸ਼ਨ ਕਰਨਾ।
  • ਕਬਾਇਲੀ ਸਕੂਲ: ਰਸਮੀ ਅਤੇ ਗੈਰ ਰਸਮੀ ਸਿੱਖਿਆ ਵਿੱਚ ਤਬਦੀਲੀ ਦੀ ਅਗਵਾਈ ਕਰਨਾ।
  • ਕਬਾਇਲੀ ਆਜ਼ਾਦੀ ਘੁਲਾਟੀਆਂ: ਸੈਮੀਨਾਰਾਂ, ਸਮਾਗਮਾਂ, ਪ੍ਰੋਗਰਾਮਾਂ ਦੀ ਲੜੀ ਜੋ ਅਣਜਾਣ, ਘੱਟ ਪ੍ਰਚੱਲਿਤ ਆਦਿਵਾਸੀ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ।
  • ਆਜੀਵਿਕਾ ਪ੍ਰੋਗਰਾਮ: ਕਬਾਇਲੀ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲੇ ਹੁਨਰ ਨਿਰਮਾਣ ਅਤੇ ਰੋਜੀ ਪ੍ਰੋਗਰਾਮ।
  • ਕਬਾਇਲੀ ਨੌਜਵਾਨਾਂ ਲਈ ਉੱਦਮਤਾ ਅਤੇ ਤਕਨਾਲੋਜੀ: ਪ੍ਰੋਗਰਾਮ ਜੋ ਕਬਾਇਲੀ ਭਾਈਚਾਰੇ ਦੇ ਨੌਜਵਾਨਾਂ ਨੂੰ ਵਧੇਰੇ ਸਵੈ-ਨਿਰਭਰਤਾ ਅਤੇ ਤਕਨਾਲੋਜੀ ਦੇ ਏਕੀਕਰਣ ਨਾਲ ਜੁੜਨ ਲਈ ਹੱਲਾਸ਼ੇਰੀ ਦਿੰਦੇ ਹਨ।
read more

Top